ਸੰਦੇਸ਼
ਪਿਆਰੇ ਵਿਦਿਆਰਥੀਓ !
ਸ਼ਹੀਦ ਕਾਂਸ਼ੀ ਰਾਮ ਅਜੂਕੇਸ਼ਨਲ ਟਰੱਸਟ ਇਲਾਕੇ ਦੇ ਨੌਜਵਾਨ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਮਿਆਰੀ ਅਤੇ ਕਿਫਾਇਤੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਕੌਮੀ ਅਤੇ ਕੌਮਾਂਤਰੀ ਮਾਪਦੰਡਾਂ ਅਨੁਸਾਰ ਬਿਹਤਰੀਨ ਸਿੱਖਿਆ ਅਤੇ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਆ ਰਿਹਾ ਹੈ।
ਗਦਰ ਪਾਰਟੀ ਨਾਲ ਸੰਬੰਧਤ ਪ੍ਰਸਿੱਧ ਸੁੰਤਤਰਤਾ ਸੰਗਰਾਮੀ ਸ਼ਹੀਦ ਕਾਂਸ਼ੀ ਰਾਮ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਉੱਘੇ ਸਮਾਜ ਸੇਵੀ ਸਾਬਕਾ ਐੱਮ. ਐੱਲ. ਏ. ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੌਜੂਦਾ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ, ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬੇਹੱਦ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਇਸ ਲਈ ਕਾਲਜ ਵੱਲੋਂ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਮਿਆਰੀ ਉੱਚ ਵਿੱਦਿਆ ਪ੍ਰਦਾਨ ਕਰਨ ਲਈ ਲਗਾਤਾਰ ਨਵੇਂ ਕੋਰਸ ਅਤੇ ਟ੍ਰੇਨਿੰਗ ਪ੍ਰੋਗਰਾਮ ਆਰੰਭ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਦੀ ਵਿਵਹਾਰਕ ਸਿਖਲਾਈ ਉੱਤੇ ਵਿਸ਼ੇਸ਼ ਤਵੱਜੋ ਦਿੰਦੇ ਹੋਏ 21ਵੀਂ ਸਦੀ ਵਿੱਚ ਵਿਸ਼ਵ-ਪੱਧਰ ਉੱਤੇ ਪੈਦਾ ਹੋ ਰਹੀਆਂ ਨਵੀਆਂ ਰੁਜ਼ਗਾਰ ਸੰਭਾਵਨਾਵਾਂ ਦੇ ਮੱਦੇਨਜ਼ਰ ਸਰੀਰਕ ਸਿੱਖਿਆ ਵਿੱਚ ਵੱਖ-ਵੱਖ ਸਰਟਿਫਕੇਟ ਕੋਰਸ, ਡਿਪਲੋਮਾ ਕੋਰਸ, ਡਿਗਰੀ ਕੋਰਸ ਅਤੇ ਪੋਸਟ ਗ੍ਰੈਜੂਏਟ ਕੋਰਸ ਕਰਵਾਏ ਜਾ ਰਹੇ ਹਨ ।
ਪਿਆਰੇ ਵਿਦਿਆਰਥੀਓ, ਅਸੀਂ ਕਾਮਨਾ ਕਰਦੇ ਹਾਂ ਕਿ ਸ਼ੈਸ਼ਨ 2020-21 ਦੌਰਾਨ ਉੱਚ ਵਿੱਦਿਆ ਲਈ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ ਫਿਜੀਕਲ ਐਜੂਕੇਸ਼ਨ ਨੂੰ ਚੁਣਨ ਦਾ ਤੁਹਾਡਾ ਫੈਸਲਾ ਤੁਹਾਡੇ ਸੁਨਹਿਰੀ ਭਵਿੱਖ ਅਤੇ ਕੈਰੀਅਰ ਵਿਕਾਸ ਲਈ ਅਹਿਮ ਮੀਲ ਪੱਥਰ ਸਿੱਧ ਹੋਵੇਗਾ।
ਸ਼ੁਭਕਾਮਨਾਵਾਂ ਸਹਿਤ !
ਪ੍ਰਿੰਸੀਪਲ,
ਡਾ. ਦਲਬਾਰਾ ਸਿੰਘ ਧਾਲੀਵਾਲ
+91 – 98144 01199
Bhagoo Majra, Kharar (Near Chandigarh),
Punjab – 140 301
(Punjab Govt. Aided Post Graduate College )
Affiliated to Maharaja Bhupinder Singh Punjab Sports University, Patiala.